Lieutenant Dr. Nidhi Gupta of Multani Mal Modi College Patiala honoured on completing pre-commissioned training of NCC
Patiala: 22 August 2023 Dr. Nidhi Gupta, Assistant Professor from Chemistry Department of Multani Mal Modi College, Patiala was honoured at the college after completing 90 days pre-commissioning course PRNC-110 (Senior Wing) which was held in Officers Training Academy (OTA) in Gwalior, Madhya Pradesh. The college Principal Dr. Khushvinder Kumar congratulated Dr. Nidhi for being commissioned as Lieutenant. He praised her for her remarkable achievements and excellent performance during the training. He said the college is having NCC (Boys and Girls) Army Wing units and NCC Air Force Unit. He said it is a proud moment for the college that in November 2021, Lieutenant Dr. Rohit Sachdeva, ANO, NCC (Boys) – Army Wing received the title of lieutenant after completing this training. He said the NCC cadets will get motivated and the level of NCC will certainly achieve new heights in the college. He said that in coming days Dr. Sumeet Kumar, Incharge NCC Air Force wing will also be sent for this 90-day training. Lieutenant Dr. Nidhi Gupta shared her training experiences. She thanked college management and Principal for deputing her for this training. It is worth mentioning that Dr. Nidhi Gupta was ranked the best NCC associate officer during the training. Moreover, she earned certificates of excellence in various areas, including the National Integration Awareness Program, lecture IP, planning and organizing NCC camps, as well as institutional training. She also won a gold medal in badminton competition during this training. Lieutenant Dr. Rohit Sachdeva conducted the stage, the college teaching and non-teaching staff were present on this occasion. ਐਮ.ਐਮ.ਮੋਦੀ ਕਾਲਜ ਦੀ ਲੈਫਟੀਨੈਂਟ ਡਾ. ਨਿਧੀ ਗੁਪਤਾ ਨੂੰ ਐਨ.ਸੀ.ਸੀ. ਦੀ ਪ੍ਰੀ-ਕਮਿਸ਼ਨਿੰਗ ਟ੍ਰ਼ੇਨਿੰਗ ਕੋਰਸ ਪੂਰਾ ਕਰਨ ਤੇ ਸਣਮਾਨਿਤ ਕੀਤਾ ਗਿਆ ਪਟਿਆਲਾ: 22 ਅਗਸਤ, 2023 ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕੈਮਿਸਟਰੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਨਿਧੀ ਗੁਪਤਾ ਨੂੰ ਐਨ.ਸੀ.ਸੀ. ਪ੍ਰੀ-ਕਮਿਸ਼ਨਿੰਗ ਕੋਰਸ ਪੀ.ਆਰ.ਐਨ.ਸੀ.-110 (ਸੀਨੀਅਰ ਵਿੰਗ) ਜੋ ਕਿ ਗਵਾਲਿਅਰ (ਮੱਧ ਪ੍ਰਦੇਸ਼) ਵਿੱਚ ਆਫਿਸਰਜ਼ ਟਰੇਨਿੰਗ ਅਕੈਡਮੀ (ਓ.ਟੀ.ਏ.) ਵਿਖੇ ਤਿੰਨ ਮਹੀਨੇ ਦੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਕਾਲਜ ਪਹੁੰਚਣ ਤੇ ਇੱਕ ਸਣਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਡਾ. ਨਿਧੀ ਨੂੰ ਐਨ.ਸੀ.ਸੀ. ਪ੍ਰੀ-ਕਮਿਸ਼ਨਿੰਗ ਕੋਰਸ ਪੂਰਾ ਕਰਨ ਤੇ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਐਨ.ਸੀ.ਸੀ. (ਲੜਕੇ ਅਤੇ ਲੜਕੀਆਂ) – ਆਰਮੀ ਵਿੰਗ ਅਤੇ ਐਨ.ਸੀ.ਸੀ. (ਏਅਰ ਫੋਰਸ) ਦੇ ਯੂਨਿਟ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਜ ਲਈ ਬਹੁਤ ਮਾਣ ਦੀ ਗੱਲ ਹੈ ਕਿ ਨਵੰਬਰ 2021 ਵਿੱਚ ਐਨ.ਸੀ.ਸੀ. ਆਰਮੀ ਵਿੰਗ (ਲੜਕਿਆਂ) ਦੇ ਏ.ਐਨ.ਓ. ਡਾ. ਰੋਹਿਤ ਸਚਦੇਵਾ ਵੱਲੋਂ ਇਹ ਮਾਣ ਪ੍ਰਾਪਤ ਕੀਤਾ ਗਿਆ ਸੀ, ਅਤੇ ਹੁਣ ਇਹ ਉਪਲਬਧੀ ਡਾ. ਨਿਧੀ ਗੁਪਤਾ ਵੱਲੋਂ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਸੀ.ਸੀ. ਕੈਡਿਟ ਇਸ ਨਾਲ ਉਤਸਾਹਿਤ ਹੋਣਗੇ ਅਤੇ ਕਾਲਜ ਵਿੱਚ ਐਨ.ਸੀ.ਸੀ. ਦਾ ਮਿਆਰ ਹੋਰ ਉੱਚਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਐਨ.ਸੀ.ਸੀ. ਏਅਰ ਫੋਰਸ ਦੇ ਇੰਚਾਰਜ ਡਾ. ਸੁਮਿਤ ਕੁਮਾਰ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਸ ਟ੍ਰੇਨਿੰਗ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਡਾ. ਨਿਧੀ ਨੂੰ ਟ੍ਰੇਨਿੰਗ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ। ਲੈਫ਼ਟਿਨੈਂਟ ਡਾ. ਨਿਧੀ ਗੁਪਤਾ ਵੱਲੋਂ ਟ੍ਰੇਨਿੰਗ ਦੌਰਾਨ ਹੋਏ ਆਪਣੇ ਅਨੁਭਵ ਸਟਾਫ਼ ਨਾਲ ਸਾਂਝੇ ਕੀਤੇ, ਉਨ੍ਹਾਂ ਨੇ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਟ੍ਰੇਨਿੰਗ ਪ੍ਰਾਪਤ ਕਰਨ ਲਈ ਭੇਜਿਆ। ਇੱਥੇ ਜ਼ਿਕਰਯੋਗ ਹੈ ਕਿ ਲੈਫ਼ਟਿਨੈਂਟ ਡਾ. ਨਿਧੀ ਗੁਪਤਾ ਨੂੰ ਇਸ ਟ੍ਰੇਨਿੰਗ ਦੌਰਾਨ ਸਰਵੋਤਮ ਐਸੋਸੀਏਟ ਅਫ਼ਸਰ ਵਜੋਂ ਚੁਣਿਆ ਗਿਆ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪੁਰਸਕਾਰਾਂ ਲਈ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ-ਨਾਲ ਉਹਨਾਂ ਨੇ ਸੀਨੀਅਰ ਵਿੰਗ ਅੰਦਰ ਮੈਰਿਟ ਦੇ ਸਮੁੱਚੇ ਕ੍ਰਮ ਵਿੱਚ ਉੱਚਤਮ ਦਰਜਾ ਵੀ ਪ੍ਰਾਪਤ ਕੀਤਾ। ਉਹਨਾਂ ਨੇ ਰਾਸ਼ਟਰੀ ਏਕਤਾ ਜਾਗਰੂਕਤਾ ਪ੍ਰੋਗਰਾਮ, ਲੈਕਚਰ ਆਈ.ਪੀ, ਐਨ.ਸੀ.ਸੀ ਕੈਂਪਾਂ ਦੀ ਯੋਜਨਾਬੰਦੀ ਕਰਨ ਅਤੇ ਆਯੋਜਨ-ਪ੍ਰਬੰਧਨ ਦੇ ਨਾਲ-ਨਾਲ ਸੰਸਥਾਗਤ ਸਿਖਲਾਈ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਰਵਉੱਚ ਸਰਟੀਫਿਕੇਟ ਪ੍ਰਾਪਤ ਕੀਤੇ। ਇਹਨਾਂ ਅਕਾਦਮਿਕ ਪ੍ਰਾਪਤੀਆਂ ਤੋਂ ਇਲਾਵਾ, ਡਾ. ਗੁਪਤਾ ਨੇ ਬੈਡਮਿੰਟਨ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਲੈਫਟਿਨੈਂਟ ਡਾ. ਰੋਹਿਤ ਸਚਦੇਵਾ, ਏ.ਐਨ.ਓ. ਐਨ.ਸੀ.ਸੀ. ਆਰਮੀ ਵਿੰਗ (ਲੜਕੇ) ਵੱਲੋਂ ਮੰਚ ਸੰਚਾਲਣ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਿਰ ਰਿਹਾ।